Search This Blog

Thursday, September 25, 2008

ਹੀਰ ਵਾਤਾਵਰਣ

ਹੀਰ ਆਖਦੀ ਹੋਸ਼ ਤੂੰ ਕਰ ਲੋਕਾ,
ਰਤਾ ਅਕਲਾਂ ਨੂੰ ਹੱਥ ਮਾਰ ਵੇ।
ਹਵਾ, ਪਾਣੀ ਤੇ ਮਿੱਟੀ ਨੂੰ ਕਰ ਗੰਦਾ,
ਕਾਹਤੋਂ ਜਿੰਦਗੀ ਦੇ ਤੋੜੇਂ ਤਾਰ ਵੇ।

ਖੇਤੀਂ ਤਿੱਤਰ ਬਟੇਰ ਨਾ ਨਜ਼ਰ ਆਉਂਦੇ,
ਤੇ ਨਾ ਹੀ ਅੰਬਰੀਂ ਕੂੰਜ਼ ਉਡਾਰੀਆਂ ਨੇ।
ਛੱਡ ਕੁਦਰਤ ਦਾ ਪਾਵਨ ਲੜ ਜਦ ਤੋਂ,
ਤੂੰ ਜ਼ਹਿਰਾਂ ਸੰਗ ਲਾਈਆਂ ਯਾਰੀਆਂ ਨੇ।

ਪਹਿਲਾਂ ਗਿਰਝਾਂ ਤੇ ਫਿਰ ਕਾਂ ਗਏ,
ਬਹੁਤੀ ਦੂਰ ਨਾ ਤੇਰੀਆਂ ਵਾਰੀਆਂ ਨੇ।
ਅੰਤਹੀਣ ਨੇ ਲਾ ਗਈਆਂ ਰੋਗ ਤੈਨੂੰ,
ਜਿਹੜੀਆਂ ਜ਼ਹਿਰਾਂ ਤੂੰ ਖੇਤੀਂ ਖਿਲਾਰੀਆਂ ਨੇ।

ਤੇਰੇ ਸਿਰ ਤੇ ਕਰਜ ਦੀ ਪੰਡ ਭਾਰੀ,
ਤੈਨੂੰ ਰਾਹ ਖੁਦਕੁਸ਼ੀਆਂ ਦੇ ਪਾਈ ਬੈਠੀ।
ਜੇ ਤੂੰ ਚਾਹੇਂ ਅਣਖ ਦੇ ਸੰਗ ਜੀਣਾ,
ਤਨੋਂ ਮਨੋਂ ਕੁਦਰਤ ਦੀ ਕਰ ਖੇਤੀ।

ਹੀਰ ਆਖਦੀ ਹੋਸ਼ ਤੂੰ ਕਰ ਲੋਕਾ,
ਰਤਾ ਅਕਲਾਂ ਨੂੰ ਹੱਥ ਮਾਰ ਵੇ।
ਹਵਾ, ਪਾਣੀ ਤੇ ਮਿੱਟੀ ਨੂੰ ਕਰ ਗੰਦਾ,
ਕਾਹਤੋਂ ਜਿੰਦਗੀ ਦੇ ਤੋੜੇਂ ਤਾਰ ਵੇ।

No comments: