Search This Blog

Friday, September 5, 2008

ਬਗ਼ਾਵਤ ਕਰੋ......
ਜਿਹਨਾਂ ਕੁਦਰਤ ਤੇ ਕਹਿਰ ਕਮਾ ਛੱਡਿਐ,
ਜਿਹਨਾ ਧਰਤ ਨੂੰ ਦਾਸੀ ਬਣਾ ਛੱਡਿਐ,
ਵੇਲਾ ਆ ਗਿਆ ਉਹਨਾਂ ਨੂੰ ਗਿਰੇਬਾਨ ਤੋਂ ਫੜ੍ਹੋ
ਬਗ਼ਾਵਤ ਕਰੋ, ਬਗ਼ਾਵਤ ਕਰੋ, ਬਗ਼ਾਵਤ ਕਰੋ।
ਜਿਹਨਾਂ ਵੇਚਤੀ ਬਜ਼ਾਰ ਵਿੱਚ ਮਾਂ ਆਪਣੀ,
ਜਿਹਨਾਂ ਕਰਤੀ ਕਤਲ ਧੁੱਪ ਛਾਂ ਆਪਣੀ,
ਬਣਕੇ ਕਹਿਰ ਉਹਨਾਂ ਚੋਰਾਂ ਤੇ ਵਰ੍ਹੋ,
ਬਗ਼ਾਵਤ ਕਰੋ, ਬਗ਼ਾਵਤ ਕਰੋ, ਬਗ਼ਾਵਤ ਕਰੋ।
ਜਿਹਨਾਂ ਕਰਜ਼ੇ ਦੇ ਢੇਰਾਂ ਚ ਕਿਸਾਨ ਰੋਲਤੇ,
ਜਿਹਨਾਂ ਡਾਕੂਆਂ ਲੁਟੇਰਿਆਂ ਲਈ ਦਰ ਖੋਲ੍ਹਤੇ,
ਮੌਤ ਦੀ ਸਿਆਹੀ ਮੂੰਹ ਤੇ ਉਹਨਾਂ ਦੇ ਮਲੋ,
ਬਗ਼ਾਵਤ ਕਰੋ, ਬਗ਼ਾਵਤ ਕਰੋ,ਬਗ਼ਾਵਤ ਕਰੋ।
ਜਿਹੜੇ ਬੀਜ ਦੀ ਗੁਲਾਮੀ ਸਾਡੇ ਉੱਤੇ ਲੱਦਦੇ,
ਜਿਹੜੇ ਮਹੀਕੋ, ਮਨਸੈਂਟੋ ਦੇ ਦਲਾਲ ਲੱਗਦੇ,
ਉਹਨਾਂ ਢੌਂਗੀਆਂ ਦੇ ਢੌਂਗ ਹੁਣ ਹੋਰ ਨਾ ਜਰੋ,
ਬਗ਼ਾਵਤ ਕਰੋ, ਬਗ਼ਾਵਤ ਕਰੋ, ਬਗ਼ਾਵਤ ਕਰੋ।

ਜਿਨ੍ਹਾਂ ਆਪਣੇ ਹੀ ਵਿਰਸੇ ਨੂੰ ਕੀਤਾ ਤਾਰ -ਤਾਰ,
ਜਿਨ੍ਹਾਂ ਆਪਣੇ ਹੀ ਲੋਕਾਂ ਦਾ ਹੈ ਕਰਿਆ ਸ਼ਿਕਾਰ,
ਵੇਲਾ ਆ ਗਿਆ ਸ਼ਿਕਾਰ ਹੁਣ ਉਹਨਾਂ ਦਾ ਕਰੋ,
ਬਗ਼ਾਵਤ ਕਰੋ, ਬਗ਼ਾਵਤ ਕਰੋ, ਬਗ਼ਾਵਤ ਕਰੋ।
ਸ਼ਹਿਰ ਦੇ ਲੋਕ....
ਬੜੇ ਤੰਗਦਿਲ ਹੋ ਗਏ ਨੇ ਸ਼ਹਿਰ ਦੇ ਲੋਕ ,
ਹਵਾ ਦੀ ਆਮਦ ਵੀ ਘਰੀਂ ਗਵਾਰਾ ਨਹੀਂ।
ਮੰਦਰਾਂ ਨੂੰ ਸਜਾਉਂਦੇ ਲੋਕ ਮਹਿਲਾਂ ਵਾਂਗੂੰ,
ਰਬ ਬੰਦੇ ਚ ਬੰਦਾ ਕਿਸੇ ਕਿਸੇ ਨੂੰ ਪਿਆਰਾ ਨਹੀਂ।
ਗਵਾਂਢੀ ਦੇ ਘਰ ਚ ਮਾਤਮ ਜਸ਼ਨ ਅਸਾਡੇ ਘਰ,
ਪੁੱਛਿਆ ਤਾਂ ਗਿਆ ਦੱਸਿਆ ਮਰਾ ਹਮਾਰਾ ਨਹੀਂ।
ਸਾਇਆ ਵੀ ਦੂਰ ਭੱਜਦੈ ਜਿਸਤੋਂ ਯਾਰੋ,
ਸਕਾ ਹੈ ਗਮ ਦਾ ਉਹ ਬੇਸਹਾਰਾ ਨਹੀਂ।
ਘਰਾਂ ਤੋਂ ਬਾਹਰ ਆਖਿਰ ਰੱਖਿਆ ਹੀ ਕੀ ਹੈ?
ਇੰਟਰਨੈੱਟ ਤੇ ਟੀਵੀ ਜਿਹਾ ਕੋਈ ਸਹਾਰਾ ਨਹੀਂ
ਤੇਰੀ ਯਾਦ

ਆਜ-ਕਲ ਹਮਕੋ ਤੇਰੀ ਯਾਦ ਬਹੁਤ ਆਤੀ ਹੈ,ਵ

ਮਗਰ ਐਸਾ ਭੀ ਨਹੀਂ ਕਿ ਮੇਰੀ ਜਾਨ ਨਿਕਲੀ ਜਾਤੀ ਹੈ।


ਰੰਜ਼ ਇਸ ਬਾਤ ਕਾ ਹੈ ਕਿ ਤੁਝੇ ਹਮਾਰੀ ਪਰਵਾਹ ਨਹੀਂ,

ਖੁਸ਼ੀ ਹੈ ਹਮਕੋ ਤੂ ਦੂਰ ਹਮਸੇ ਭੀ ਮੁਸਕਰਾਤੀ ਹੈ।


ਗਰਮ ਲੋਹੇ ਪੇ ਹਥੌੜੇ ਕਾ ਅਸਰ ਦੇਖੋ!

ਚੋਟ ਪੜਤੇ ਹੀ ਸ਼ਕਲੋ-ਸੂਰਤ ਬਦਲ ਜਾਤੀ ਹੈ।


ਇਸ਼ਕ ਕੀ ਡੋਰੀਆਂ ਕੱਚੀ ਮਗਰ ਕਮਜ਼ੋਰ ਨਹੀਂ,

ਯੇਹ ਬਾਤ ਹੈ ਅਲਗ ਕਿ ਉਲਝ ਜਾਤੀ ਹੈਂ।


ਹਜ਼ਾਰੋਂ ਸਿਤਾਰੋ ਮੇਂ ਭੀ ਚਾਂਦ ਤਨਹਾ ਹੈ ਸਦਾ,

ਅਸ਼ਕੋਂ ਮੇਂ ਘਿਰੀ ਜਿੰਦਗੀ ਕੁਛ ਐਸੀ ਹੀ ਨਜ਼ਰ ਆਤੀ ਹੈ।



ਆਪਣਾ ਪੰਜਾਬ
ਆਪਣਾ ਪੰਜਾਬ ਪਹਿਲਾਂ ਵਾਲਾ ਕਿੱਥੇ ਰਹਿ ਗਿਆ,
ਜ਼ਹਿਰ ਦਾ ਪਸਾਰ ਜੜ੍ਹਾਂ ਇਹਦੀਆਂ 'ਚ ਬਹਿ ਗਿਆ।
ਆਪਣਾ ਪੰਜਾਬ---
ਵਟਦੀਆਂ ਪੱਗਾਂ ਨਾ ਹੀ ਵਟਦੀਆਂ ਚੁੰਨੀਆਂ,
ਵੇਖਕੇ ਹਾਲਾਤ ਇਹਦੇ ਹੱਸਦੀ ਏ ਦੁਨੀਆਂ,
ਗੋਂਅ ਦੇ ਨੇ ਯਾਰ ਲੋਕੀਂ ਸਕੇ ਨਹੀਂ ਕਿਸੇ ਦੇ,
ਮੋਹ, ਮਹੁੱਬਤ, ਭਾਈਚਾਰਾ ਢੱਠੇ ਖੂਹ ਪੈ ਗਿਆ।
ਆਪਣਾ ਪੰਜਾਬ---
ਮਰ ਗਈ ਅਣਖ ਲੋਕੀਂ ਕਰਦੇ ਨੇ ਹੇਠੀਆਂ,
ਕੁੱਖ 'ਚ ਹੀ ਕਤਲ ਕਰਾ ਦਿੰਦੇ ਬੇਟੀਆਂ,
ਗੁਰੂਆਂ ਦੀ ਧਰਤੀ ਨੂੰ ਪਾਪਾਂ ਨਾਲ ਲੱਦਤਾ,
ਸਿਦਕ, ਈਮਾਨ ਖੌਰੇ ਕਿਹੜੇ ਰਾਹ ਪੈ ਗਿਆ।
ਆਪਣਾ ਪੰਜਾਬ---
ਮਾਤਾ ਧਰਤ ਮਹਤੁ ਉੱਤੇ ਕਹਿਰ ਕਮਾਂਵਦੇ,
ਪਾਣੀ ਪਿਤਾ 'ਚ ਨਿੱਤ ਜ਼ਹਿਰ ਮਿਲਾਂਵਦੇ,
ਲੋਭ ਦਾ ਗ੍ਰਹਿਣ ਬੁੱਧੀ ਤਾਂਈ ਖਾ ਗਿਆ,
ਸਬਰ-ਸੰਤੋਖ ਵਾਲਾ ਮਹਿਲ ਲੋਕੋ ਢਹਿ ਗਿਆ।
ਆਪਣਾ ਪੰਜਾਬ---
ਇੱਕ-ਇੱਕ ਦੇਹ ਨੂੰ ਹਜ਼ਾਰਾਂ ਲੱਗੇ ਰੋਗ ਨੇ,
ਹੋ ਗਏ ਨੇ ਕੰਗਾਲ ਲੋਕੀਂ ਘਰ-ਘਰ ਸੋਗ ਏ,
ਅੱਖੀਆਂ 'ਚੋਂ ਨੀਂਦ ਕਿਤੇ ਪਰ ਲਾ ਕੇ ਉੱਡ ਗਈ,
ਚੈਨ ਤੇ ਸਕੂਨ ਵੀ ਤਾਂ ਦੂਰ ਹੋ ਕੇ ਬਹਿ ਗਿਆ।
ਆਪਣਾ ਪੰਜਾਬ---
ਨਸ਼ੇ ਦੇ ਗੁਲਾਮ ਹੋ ਗਏ ਮੁੰਡੇ ਅਤੇ ਕੁੜੀਆਂ,
ਠੇਕਿਆਂ ਦੇ ਮੂਹਰੇ ਵੀ ਤਾਂ ਰਹਿਣ ਭੀੜਾਂ ਜੁੜੀਆਂ,
ਪੁੱਤ ਪੀਂਦਾ ਏ ਚਰਸ, ਸਮੈਕ ਤਿੜ-ਤਿੜ ਕੇ,
ਪਿਉ ਕਿਵੇਂ ਰੋਕੇ, ਜਿਹਨੂੰ ਦਾਰੂ ਲੱਕੋਂ ਲੈ ਲਿਆ।

ਆਪਣਾ ਪੰਜਾਬ---

No comments: