Search This Blog
Tuesday, October 14, 2008
ਮੋਨਸੈਂਟੋ ਨੂੰ ਪਟਖਨੀ ਦੇਣ ਦਾ ਵੇਲਾ ਬਹੁੜ ਚੁੱਕਾ ਹੈ
ਡਾ. ਸ਼ਿਵ ਚੋਪੜਾ ਦੇ ਮੋਨਸੈਂਟੋ ਅਤੇ ਕਨੇਡਾ ਦੇ ਸਿਹਤ ਵਿਭਾਗ ਹੈਲਥ ਕਨੇਡਾ ਨਾਲ ਅਨੁਭਵ ਦੀ ਰੌਸ਼ਨੀ ਵਿੱਚ ਸਾਨੂੰ ਚੇਤੰਨ ਹੋਣ ਦੀ ਲੋੜ ਹੈ। ਮੋਨਸੈਂਟੋ ਵਰਗੀਆਂ ਸ਼ੈਤਾਨ ਕੰਪਨੀਆਂ ਦੇ ਖ਼ਤਰਨਾਕ ਇਰਾਦਿਆਂ ਤੋਂ ਜਾਣੂ ਹੋਣਾਂ ਸਾਡੇ ਲਈ ਬਹੁਤ ਜ਼ਰੂਰੀ ਹੈ। ਜਿਹੜੀਆਂ ਕਿ ਸਾਡੀ ਭੋਜ਼ਨ ਲੜੀ ਵਿੱਚ ਵਿੱਚ ਜੀਐਮ ਫਸਲਾਂ/ਸਬਜ਼ੀਆਂ ਸ਼ਾਮਿਲ ਕਰਨ ਲਈ ਪੱਬਾਂ ਭਾਰ ਹੋਈ ਫਿਰਦੀ ਹੈ ਅਤੇ ਕਾਫੀ ਹੱਦ ਤੱਕ ਇਸ ਮਨਸੂਬੇ ਨੂੰ ਤੋੜ ਚੜ੍ਹਾਉਣ ਵਿੱਚ ਸਫਲ ਵੀ ਹੋ ਚੁੱਕੀਆਂ ਹਨ। ਆਂਉਂਦੇ ਕੁੱਝ ਮਹੀਨਿਆਂ ਤੱਕ ਬੀਟੀ ਬੈਂਗਣ ਸਾਡੀ ਥਾਲੀ ਵਿੱਚ ਪ੍ਰੋਸਿਆ ਜਾਣ ਵਾਲਾ ਹੈ ਅਤੇ ਇਸਦੇ ਨਾਲ ਹੀ ਸਰਕਾਰ ਨੇ ਬੀਟੀ ਭਿੰਡੀ, ਬੀਟੀ ਟਮਾਟਰ, ਬੀਟੀ ਆਲੂ, ਬੀਟੀ ਬੰਦ ਗੋਭੀ ਆਦਿ ਸਬਜ਼ੀਆਂ ਸਮੇਤ ਭਾਰਤ ਦੀ ਧਰਤੀ ਉੱਤੇ ਬੀਟੀ ਚੌਲ ਉਗਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਬੀਟੀ ਨਰਮੇਂ ਬਾਰੇ ਤਾਂ ਸਭਨੂੰ ਪਤਾ ਹੀ ਹੈ। ਹਾਲਾਂਕਿ ਆਪਣੇ ਸ਼ੁਰੂਆਤੀ ਦੌਰ ਵਿੱਚ ਬੀਟੀ ਨਰਮਾਂ ਵੱਧ ਝਾੜ ਦੇਣ ਵਿੱਚ ਜ਼ਰੂਰ ਸਫਲ ਰਿਹਾ ਪਰ ਧਰਤੀ ਦੀ ਉਪਜਾਊ ਸ਼ਕਤੀ ਨੂੰ ਖੋਰਾ ਲੱਗਣਾ ਅਤੇ ਮਨੁੱਖਾਂ ਵਿੱਚ ਵੱਡੇ ਪੱਧਰ ਤੇ ਅਲਰਜ਼ੀ ਦਾ ਹੋਣਾ ਇਨਸਾਨਾਂ ਅਤੇ ਵਾਤਾਵਰਣ ਉੱਤੇ ਇਸਦੇ ਖ਼ਤਰਨਾਕ ਪ੍ਰਭਾਵਾਂ ਦੀ ਇੱਕ ਵੰਨਗੀ ਮਾਤਰ ਹੈ। ਇਸਦੇ ਅਗਲੇਰੇ ਅਤੇ ਅਤਿਅੰਤ ਭਿਆਨਕ ਸਿੱਟੇ ਕੁੱਝ ਸਾਲਾਂ ਬਾਅਦ ਸਾਡੇ ਮੂਹਰੇ ਆਪਣੇ ਵਿਕਰਾਲ ਰੂਪ ਵਿੱਚ ਖੜੇ ਹੋਣਗੇ। ਕੰਪਨੀਆਂ ਦਾ ਕੰਮ ਸਿਰਫ ਤੇ ਸਿਰਫ ਪੈਸਾ ਕਮਾਉਣਾ ਹੈ। ਫਿਰ ਭਾਵੇਂ ਉਹ ਮੋਨਸੈਂਟੋ ਹੋਵੇ ਜਾਂ ਉਸਦੀ ਜਰਖ਼ਰੀਦ ਮਹੀਕੋ। ਇਹਨਾਂ ਨੂੰ ਮਨੱਖੀ ਸਿਹਤ ਜਾਂ ਵਾਤਾਵਰਣ ਦੀ ਕੋਈ ਪਰਵਾਹ ਨਹੀਂ। ਇਕੱਲੀ ਮੋਨਸੈਂਟੋ ਦੁਨੀਆਂ ਦੇ 20% ਬੀਜ ਬਜ਼ਾਰ ਉੱਤੇ ਕਾਬਜ਼ ਹੈ। ਏਨਾਂ ਹੀ ਬੀਜਾਂ ਉੱਤੇ ਸਭਤੋਂ ਵੱਧ ਪੇਟੇਂਟ ਵੀ ਏਸੇ ਕੰਪਨੀ ਦੇ ਹਨ। ਤੱਥ ਦੱਸਦੇ ਹਨ ਕਿ ਸੰਨ 2006 ਦੌਰਾਨ ਸਿਰਫ ਮੋਨਸੈਂਟੋ, ਡਿਉਪੌਂਟ ਅਤੇ ਸਿੰਜੈਂਟਾ ਨੇ ਖੇਤੀ ਇਨਪੁਟਸ ਦੇ ਵਪਾਰ ਤੋਂ 9000/- ਮਿਲੀਅਨ ਡਾਲਰਾਂ ਦਾ ਕਾਰੋਬਾਰ ਕੀਤਾ ਹੈ। ਏਸੇ ਪੈਸੇ ਦੇ ਬਲ ਨਾਲ ਇਹ ਕੰਪਨੀਆਂ ਡਾ. ਚੋਪੜਾ ਅਤੇ ਇਹਨਾਂ ਵਰਗੇ ਕਿੰਨੇ ਹੀ ਹੋਰ ਵਿੱਗਿਆਨਕਾਂ ਨੂੰ ਖਰੀਦਣ ਦਾ ਯਤਨ ਕਰਦੀਆਂ ਹਨ ਤੇ ਜਦੋਂ ਸਫਲ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਹਨ। ਅੰਤ ਵਿੱਚ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਵਾ ਕੇ ਹੀ ਦਮ ਲੈਂਦੀਆਂ ਹਨ। ਭਾਰਤ ਵਰਗੇ ਦੇਸਾਂ ੳਵਿੱਚ ਤਾਂ ਇਹ ਕੰਮ ਹੋਰ ਵੀ ਆਸਾਨ ਹੈ। ਏਥੋਂ ਦਾ ਭਿ੍ਰਸ਼ਟ ਰਾਜਨੀਤਕ ਤੇ ਪ੍ਰਸ਼ਾਸ਼ਨਿਕ ਤੰਤਰ ਇਹਨਾਂ ਕੰਪਨੀਆਂ ਨੂੰ ਹੱਥੋ-ਹੱਥ ਲੈਂਦਾ ਹੈ। ਸੋ ਲੋੜ ਹੈ ਤਾਂ ਸਿਰਫ ਇਸ ਗੱਲ ਦੀ ਕਿ ਅਸੀਂ ਦੇਸ ਦੇ ਜਾਗਰੂਕ ਅਤੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ, ਜੀਵਨ ਦੇ ਹਰ ਪੱਧਰ ਤੇ ਵਾਤਾਵਰਣ ਅਤੇ ਮਨੁੱਖਤਾ ਦੀਆਂ ਦੋਖੀ ਇਹਨਾਂ ਕੰਪਨੀਆਂ ਨੂੰ ਮੂੰਹ ਤੋੜ ਜਵਾਬ ਦੇਈਏ।
Thursday, October 9, 2008
ਕਨੇਡਾ ਵਿੱਚ ਬਹੁਕੌਮੀ ਕੰਪਨੀਆਂ ਦੇ ਮਾਰੂ ਤੇ ਲੋਟੂ ਮਨਸੂਬਿਆਂ ਵਿਰੁੱਧ ਜੂਝਣ ਵਾਲਾ ਭਾਰਤੀ ਯੋਧਾ: ਡਾ. ਸ਼ਿਵ ਚੋਪੜਾ
ਅਮਰੀਕਨ ਬਹੁਕੌਮੀ ਕੰਪਨੀ ਮੋਨਸੈਂਟੋ ਦੁਆਰਾ, ਕਨੇਡੀਅਨ ਸਿਹਤ ਵਿਭਾਗ ਰਾਹੀਂ ਮਨੁੱਖਾਂ ਦੀ ਭੋਜਨ ਸੁਰੱਖਿਆ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਅਣਥੱਕ ਲੜ੍ਹਾਈ ਲੜ੍ਹ ਕੇ ਜਿੱਤ ਪ੍ਰਾਪਤ ਕਰਨ ਵਾਲੀ ਬੁਲੰਦ ਸ਼ਖ਼ਸ਼ੀਅਤ ਹਨ ਡਾ. ਸ਼ਿਵ ਚੋਪੜਾ। ਇਸ ਲੜ੍ਹਾਈ ਵਿੱਚ ਆਪਣੀ ਨੌਕਰੀ ਤੱਕ ਦੀ ਭੇਂਟ ਚੜ੍ਹਾ ਚੁੱਕੇ ਡਾ. ਚੋਪੜਾ ਅੱਜ ਦੁਨੀਆਂ ਭਰ ਵਿੱਚ ਭੋਜਨ ਸੁਰੱਖਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਹਨ।ਜ਼ਿਕਰਯੋਗ ਹੈ ਕਿ ਹੈ ਮੋਨਸੈਂਟੋ ਦਾ ਸਲਾਨਾਂ ਬੱਜਟ ਦੁਨੀਆਂ ਦੇ ਚਾਲੀਆਂ ਮੁਲਕਾਂ ਦੇ ਬੱਜਟ ਤੋਂ ਜਿਆਦਾ ਹੁੰਦਾ ਹੈ।
ਮੂਲ ਰੂਪ ਨਾਲ ਕਪੂਰਥਲੇ ਦੇ ਜੰਮਪਲ ਅਤੇ ਪੰਜਾਬ ਵੈਟਰਨਰੀ ਕਾਲਜ ਤੋਂ ਬੀ. ਵੀ. ਐੱਸ. ਸੀ. ਦੇ ਡਿਗਰੀ ਹੋਲਡਰ ਡਾ. ਚੋਪੜਾ ਕਨੇਡਾ ਦੇ ਮਾਂਟਰੀਅਲ ਸਥਿਤ ਮੈਕਗਿਲ ਯੁਨੀਵਰਸਿਟੀ ਤੋਂ ਸੂਖ਼ਮ ਜੀਵ ਵਿੱਗਿਆਨ ਵਿੱਚ ਪੀ. ਐੱਚ. ਡੀ. ਹਨ। ਉਹਨਾਂ ਨੇ ਕਨੇਡਾ ਦੇ ਸਿਹਤ ਵਿਭਾਗ, ਹੈਲਥ ਕਨੇਡਾ ਦੇ ਅਦਾਰੇ -ਬਿਊਰੋ ਆਫ ਹਿਉਮਨ ਪਰਸਿਕ੍ਰਪਸ਼ਨ ਡਰੱਗਜ ਵਿੱਚ ਬਤੌਰ ਇਵੈਲਯੂਏਟਰ ਕੰਮ ਕੀਤਾ ਹੈ।1987 ਤੋਂ 2044 ਤੱਕ ਹੈਲਥ ਕਨੇਡਾ ਦੇ ਬਿਊਰੋ ਆਫ ਵੈਟਰਨਰੀ ਡਰੱਗਜ ਵਿੱਚ ਬਤੌਰ ਮੈਨੇਜ਼ਰ ਕੰਮ ਕਰਦੇ ਹੋਏ ਉਹਨਾਂ ਨੇ ਮਨੁੱਖੀ ਭੋਜਨ ਸੁਰੱਖਿਆ ਦੇ ਹੱਕ ਵਿੱਚ ਪੂਰੀ ਦ੍ਰਿੜਤਾ ਨਾਲ ਲੜ੍ਹਦੇ ਹੋਏ ਜਿੱਤ ਪ੍ਰਾਪਤ ਕੀਤੀ।
ਸਾਹਿਤਕ ਪ੍ਰਵਿਰਤੀਆਂ ਦੇ ਧਾਰਨੀ ਡਾ. ਚੋਪੜਾ ਸਾਹਿਤ ਜਗਤ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦੇ ਹਨ।ਉਹ, ਫੋਰ-ਫਾਈਵ: ਫਲੱਡਜ ਐਂਡ ਮਾਡਰਨ ਸਾਂਇੰਸ ਅਤੇ ਉਤਲੇ ਪੱਧਰ ਤੇ ਪ੍ਰਾਸ਼ਾਸ਼ਨਿਕ ਭ੍ਰਿਸ਼ਟਾਚਾਰ ਦੀ ਪੋਲ ਖੋਲਦੀ ਕਰਪਟ ਟੂ ਦਾ ਕੋਰ ਵਰਗੀਆਂ ਬਹੁਚਰਚਿਤ ਕਿਤਾਬਾਂ ਦੇ ਲੇਖਕ ਹਨ। ਇਸਤੋਂ ਇਲਾਵਾ ਉਹਨਾਂ ਦੀ ਕਿਤਾਬ- ਫਾਈਵ ਪਿਲਰਜ਼ ਆਫ ਫੂਡ ਸੇਫਟੀ ਨੂੰ ਕਨੇਡਾ ਦੀ ਪਾਰਲੀਮੈਂਟ(ਸੀਨੇਟ) ਵਿੱਚ ਪੜ੍ਹੇ ਜਾਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ।ਸਮਾਜਿਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਉਹਨਾਂ ਵੱਲੋਂ ਕੀਤੇ ਗਏ ਉੱਦਮਾਂ ਸਦਕਾ ਉਹਨਾਂ ਨੂੰ ਅਨੇਕਾਂ ਪ੍ਰਤਿਸ਼ਠਤ ਮਾਨ-ਸਨਮਾਨ ਪ੍ਰਾਪਤ ਹੋਏ ਹਨ। ਇਹਨੀਂ ਦਿਨੀਂ ਉਹ ਇੱਕ ਹੋਰ ਕਿਤਾਬ -ਬੈਥਲਹਮ ਤੋਂ ਬਨਾਰਸ: ਇਨ ਦਾ ਫੁੱਟ ਸਟੈਪਸ ਆਫ ਜੀਸਸ, ਲਿਖ ਰਹੇ ਹਨ।
ਕਨੇਡਾ ਦੇ ਬਿਊਰੋ ਆਫ ਵੈਟਰਨਰੀ ਡਰੱਗਜ ਵਿੱਚ ਕੰਮ ਕਰਦੇ ਸਮੇਂ ਹੈਲਥ ਕਨੇਡਾ ਦੇ ਕੁੱਝ ਅਧਿਕਾਰੀਆਂ ਨੇ ਡਾ. ਚੋਪੜਾ ਅਤੇ ਉਹਨਾਂ ਦੇ ਸਾਥੀ ਵਿੱਗਿਆਨਕਾਂ ਉੱਤੇ ਦਬਾਅ ਪਾਇਆ ਕਿ ਉਹ ਮੋਨਸੈਂਟੋ ਦੁਆਰਾ ਨਿਰਮਿਤ, ਪਸ਼ੂਆਂ ਵਿੱਚ ਦੁੱਧ ਵਧਾਉਣ ਵਾਲੇ ਹਾਰਮੋਨ ਦੀ ਟੀਕੇ ਆਰ. ਬੀ. ਜੀ. ਐੱਚ ਅਤੇ ਇਸੇ ਤਰ੍ਹਾਂ ਦੀ ਹੋਰਨਾਂ ਦਵਾਈਆਂ, ਜੋ ਕਿ ਸਿਹਤ ਲਈ ਅਤਿਅੰਤ ਖ਼ਤਰਨਾਕ ਸਿੱਧ ਹੋ ਸਕਦੀਆਂ ਸਨ/ ਹਨ, ਨੂੰ ਮਨਜ਼ੂਰੀ ਦੇ ਦੇਣ। ਡਾ. ਚੋਪੜਾ ਅਤੇ ਉਹਨਾਂ ਦੇ ਸਾਥੀ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਨੇਡਾ ਦੀ ਸੀਨੇਟ ਵਿੱਚ ਲੈ ਗਏ। ਸਿੱਟੇ ਵਜੋਂ ਹੈਲਥ ਕਨੇਡਾ ਨੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।ਅੰਤ ਵਿੱਚ ਹੈਲਥ ਕਨੇਡਾ ਨੂੰ ਇਸ ਮਾਮਲੇ ਵਿੱਚ ਕਨੇਡਾ ਦੇ ਮਨੁੱਖੀ ਅਧਿਕਾਰਾਂ ਸਬੰਧੀ ਟ੍ਰਿਬਿਊਨਲ ਸਾਹਮਣੇ ਮੂੰਹ ਦੀ ਖਾਣੀ ਪਈ। ਏਸੇ ਦੌਰਾਨ ਕਨੇਡਾ ਅਤੇ ਪੂਰੀ ਯੂਰਪੀ ਯੂਨੀਅਨ ਨੇ ਡਾ. ਚੇਪੜਾ ਦੀ ਖੋਜ਼ ਦੇ ਆਧਾਰ ਤੇ ਆਰ. ਬੀ. ਜੀ.ਐੱਚ. ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ।

Subscribe to:
Posts (Atom)