ਹਰਤੇਜ ਸਿੰਘ ਮਹਿਤਾ
ਅਸੀਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਿਤਾ ਦੇ ਕਾਮਯਾਬ ਕੁਦਰਤੀ ਖੇਤੀ ਕਿਸਾਨ ਸ: ਹਰਤੇਜ ਸਿੰਘ ਮਹਿਤਾ ਦੇ ਰੂਬਰੁ ਹਾਂ। ਸ: ਮਹਿਤਾ ਆਪਣੀ ਗਿਆਰਾਂ ਦੀ ਗਿਆਰਾਂ ਏਕੜ ਪੈਲੀ ਵਿੱਚ ਕੁਦਰਤੀ ਖੇਤੀ ਕਰ ਰਹੇ ਹਨ।
ਰਸਾਇਣਕ ਖੇਤੀ ਦੀ ਲਗਾਤਾਰ ਮਾੜੀ ਕਾਰਗੁਜ਼ਾਰੀ ਤੋਂ ਤੰਗ ਆ ਕੇ, ਚਾਰ ਸਾਲ ਪਹਿਲਾਂ ਕੁਦਰਤੀ ਖੇਤੀ ਦੇ ਲੜ ਲੱਗਿਆ ਇਹ ਕਿਸਾਨ ਕੁਦਰਤੀ ਖੇਤੀ ਦੀ ਕਾਮਯਾਬੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸ: ਮਹਿਤਾ ਨੇ ਦੱਸਿਆ ਕਿ ਲਗਾਤਾਰ ਕਈ ਸਾਲ ਨਰਮੇਂ ਤੇ ਮੱਕੀ ਦੀ ਰਸਾਇਣਕ ਫਸਲ ਦੇ ਅਸਫਲ ਹੋਣ ਕਰਕੇ ਮਨ ਵਿੱਚ ਨਿਰਾਸ਼ਾ ਘਰ ਕਰਦੀ ਜਾ ਰਹੀ ਸੀ। ਇੱਕ ਵਾਰ ਤਾਂ ਸਾਢੇ ਪੰਜ ਏਕੜ ਨਰਮਾਂ ਫਲ ਵਿਹੂਣਾ ਹੀ ਰਹਿ ਗਿਆਂ ਤੇ ਮੱਕੀ ਨੂੰ ਵੀ ਕੁੱਝ ਨਾ ਲੱਗਿਆ। ਬੀਜ, ਖਾਦ ਤੇ ਕੀਟਨਾਸ਼ਕਾਂ 'ਤੇ ਹੋਇਆ ਖਰਚਾ ਸਿਰ ਟੁੱਟ ਗਿਆ। ਅਜਿਹੀ ਹਾਲਤ ਵਿੱਚ ਖੇਤੀ ਪ੍ਰਤੀ ਮੇਰਾ ਉਤਸ਼ਾਹ ਲਗਭਗ ਖਤਮ ਹੀ ਹੋ ਚੱਲਿਆ ਸੀ। ਫਿਰ ਅਚਾਨਕ ਹੀ ਇੱਕ ਦਿਨ ਫੁਰਨਾਂ ਫੁਰਿਆ ਕਿ ਕਿਉਂ ਨਾ ਦੇਸੀ ਤਰੀਕੇ ਵਰਤ ਕੇ ਖੇਤੀ ਕੀਤੀ ਜਾਵੇ। ਮੇਰੇ ਮਿੱਤਰ ਜਸਪਾਲ ਸਿੰਘ ਸਿੱਧੂ ਪੱਤਰਕਾਰ ਯੂ. ਐੱਨ. ਆਈ. ਤੇ ਮੇਰੇ ਤਾਏ ਦੇ ਪੁੱਤ ਨੰਦ ਸਿੰਘ ਰਿਟਾ: ਅਧਿਆਪਕ- ਬੀ. ਐੱਸ. ਸੀ. ਖੇਤੀਬਾੜੀ ਨੇ ਵੀ ਮੇਰੇ ਇਸ ਵਿਚਾਰ ਦੀ ਪ੍ਰੋੜਤਾ ਕੀਤੀ ਤੇ ਮੈਨੂੰ ਉਤਸ਼ਾਹਿਤ ਕੀਤਾ। ਸੁੰਡੀ ਦੇ ਲੱਕ ਤੋੜਵੇਂ ਹਮਲੇ ਅਤੇ ਕੀੜੇਮਾਰ ਜ਼ਹਿਰਾਂ ਦੇ ਅਣਗਿਣਤ ਛਿੜਕਾਵਾਂ ਤੋਂ ਖਹਿੜਾ ਛੁਡਾਉਣ ਦਾ ਮੈਨੂੰ ਇਹ ਇੱਕ ਮਾਤਰ ਰਾਸਤਾ ਜਾਪਿਆ। ਮੈਂ ਆਪਣੀ ਅੰਤਰ ਪ੍ਰੇਰਣਾ ਅਤੇ ਅਖ਼ਬਾਰਾਂ ਵਿੱਚ ਛਪਦੇ ਰਸਾਇਣਕ ਖੇਤੀ ਦੇ ਸਿਹਤ, ਵਾਤਾਵਰਣ ਅਤੇ ਕੁਦਰਤ ਦੇ ਸਮੁੱਚੇ ਤਾਣੇਬਾਣੇ 'ਤੇ ਪੈ ਰਹੇ ਖ਼ਤਰਨਾਕ ਪ੍ਰਭਾਵਾਂ ਦੀ ਰੌਸ਼ਨੀ ਵਿੱਚ ਆਪਣੇ ਬਜ਼ੁਰਗਾਂ ਦੀ ਖੇਤੀ ਪ੍ਰਤੀ ਸਮਰਪਿਤ ਹੋ ਗਿਆ। ਕਿਉਂਕਿ ਮੈਂ ਆਪਣੇ ਬਾਪ, ਦਾਦੇ ਨੂੰ ਬਿਨਾਂ ਰੇਹਾਂ ਸਪ੍ਰੇਆਂ ਦੇ ਖੇਤੀ ਕਰਦਿਆਂ ਦੇਖਿਆ ਹੋਇਆ ਸੀ, ਇਸ ਲਈ ਮੈਨੂੰ ਕੁਦਰਤੀ ਖੇਤੀ ਦੀ ਸਫਲਤਾ ਦਾ ਪੂਰਾ ਯਕੀਨ ਸੀ। ਮੇਰਾ ਯਕੀਨ ਸੱਚ 'ਚ ਤਬਦੀਲ ਹੁੰਦਿਆਂ ਬਹੁਤੀ ਦੇਰ ਨਹੀਂ ਲੱਗੀ। ਕੁਦਰਤੀ ਖੇਤੀ ਸਦਕੇ ਖੇਤੀ ਸੰਬੰਧੀ ਬਜ਼ਾਰ 'ਤੇ ਮੇਰੀ ਨਿਰਭਰਤਾ ਖਤਮ ਹੋ ਗਈ ਹੈ। ਹੁਣ ਮੈਂ ਬਜ਼ਾਰ ਵਿੱਚ ਰੇਹ-ਸਪ੍ਰੇਅ ਖਰੀਦਣ ਨਹੀਂ ਸਗੋਂ ਆਪਣੀ ਉਪਜ ਵੇਚਣ ਹੀ ਜਾਂਦਾ ਹਾਂ। ਉਹ ਵੀ ਖੁਦ ਵੱਲੋਂ ਨਿਰਧਾਰਤ ਕੀਮਤ 'ਤੇ।
ਕੁਦਰਤੀ ਖੇਤੀ ਤਹਿਤ ਪਹਿਲੀ ਫਸਲ ਦੇ ਤੌਰ 'ਤੇ ਦੇਸੀ ਨਰਮਾਂ ਅਤੇ ਘਰੇਲੂ ਖਪਤ ਵਾਸਤੇ ਸਬਜ਼ੀਆਂ ਉਗਾਈਆਂ। ਜਿਹਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਕਣਕ ਦੂਣੇ ਉਤਸਾਹ ਨਾਲ ਬੀਜੀ। ਇਸ ਵਾਰੀ ਕਣਕ ਦਾ ਝਾੜ 10 ਕੁਇੰਟਲ ਪ੍ਰਤੀ ਏਕੜ ਰਿਹਾ। ਨਾਲ ਹੀ ਇੱਕ ਕਿੱਲੇ ਮਗਰ 20 ਕਿੱਲੋ ਸਰੋਂ ਵੀ ਪ੍ਰਾਪਤ ਹੋਈ। ਹੁਣ ਮੇਰੇ ਕੋਲ ਫਸਲ ਵੇਚਣ ਉਪਰੰਤ ਘਰੇਲੂ ਖਪਤ ਲਈ ਕਣਕ ਦੇ ਨਾਲ-ਨਾਲ ਸਰੋਂ ਦਾ ਤੇਲ ਅਤੇ ਖਲ੍ਹ ਵੀ ਜ਼ਹਿਰ ਮੁਕਤ ਹਨ। ਤੇਲ ਅਤੇ ਖਲ੍ਹ ਦੇ ਮਾਮਲੇ 'ਚ ਵੀ ਮੈਂ ਬਜ਼ਾਰ ਦੇ ਜਾਲ ਤੋਂ ਮੁਕਤ ਹੋ ਗਿਆ ਹਾਂ। ਇੱਕ ਕਿਸਾਨ ਲਈ ਇਸ ਤੋਂ ਇਸ ਤੋਂ ਚੰਗਾ ਹੋਰ ਕੀ ਹੋ ਸਕਦੈ ?
ਸ. ਮਹਿਤਾ ਅਨੁਸਾਰ ਸਨ: 2004 ਵਿੱਚ ਸ਼੍ਰੀ ਉਮੇਂਦਰ ਦੱਤ ਦੇ ਸੰਪਰਕ 'ਚ ਆਉਣ ਮਗਰੋਂ ਕੁਦਰਤੀ ਖੇਤੀ ਪ੍ਰਤੀ ਆਪਣੇ ਗਿਆਨ ਨੂੰ ਵਧਾਉਣ ਹਿੱਤ ਅਨੇਕਾਂ ਕੁਦਰਤੀ ਖੇਤੀ ਕਾਰਜਸ਼ਾਲਾਵਾਂ ਵਿੱਚ ਭਾਗ ਲਿਆ। ਖਾਸ ਤੌਰ 'ਤੇ ਕੁਦਰਤੀ ਖੇਤੀ ਦੇ ਰਿਸ਼ੀ ਸ਼੍ਰੀ ਸੁਭਾਸ਼ ਪਾਲੇਕਰ ਜੀ ਦੀ ਤਕਨੀਕ ਅਨੇਕਾਂ ਕਿਸਾਨਾਂ ਦੇ ਨਾਲ-ਨਾਲ ਮੇਰੇ ਲਈ ਰਾਮਬਾਣ ਸਿੱਧ ਹੋਈ ਹੈ। ਬਸ ਲੋੜ ਹੈ ਤਾਂ ਹਰ ਖੇਤ ਵਿੱਚ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ। ਅਜਿਹਾ ਹੋਣ ਤੋਂਂ ਬਾਅਦ ਕੁਦਰਤੀ ਖੇਤੀ ਸੰਬੰਧੀ ਹਰ ਤਰ੍ਹਾਂ ਦੀ ਅਟਕਲ-ਬਾਜ਼ੀ ਨੂੰ ਨੱਥ ਪੈ ਜਾਵੇਗੀ। ਕੁਦਰਤੀ ਖੇਤੀ ਵਿੱਚ ਕਿਸਾਨ ਦੀ ਆਪਣੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਇਸਨੂੰ ਸਿਰਫ ਕਾਮੇਂ ਦੇ ਸਿਰ 'ਤੇ ਛੱਡਣਾ ਅਕਸਰ ਨੁਕਸਾਨਦੇਹ ਸਾਬਿਤ ਹੁੰਦਾ ਹੈ। ਸੋ ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਇਹ ਧਾਰ ਲੈਣਾ ਚਾਹੀਦਾ ਹੈ ਕਿ ਉਹ ਇਸ ਨੂੰ ਪੂਰਾ ਸਮਾਂ ਦੇਵੇਗਾ।
ਇਹ ਕੁਦਰਤੀ ਖੇਤੀ ਦਾ ਹੀ ਚਮਤਕਾਰ ਹੈ ਕਿ ਮੇਰੇ ਖੇਤੀ ਦੀ ਮਿੱਟੀ ਏਨੀਂ ਪੋਲੀ ਹੋ ਗਈ ਹੈ ਕਿ ਤੁਰਦਿਆਂ-ਫਿਰਦਿਆਂ ਖੇਤ ਵਿੱਚ ਪੈਰ ਖੁੱਭਦੇ ਹਨ। ਗੰਡੋਏ ਤਾਂ ਏਨੇਂ ਜਿਆਦਾ ਹਨ ਕਿ ਕਹੀ ਦੇ ਹਰੇਕ ਟੱਕ 'ਚ ਕਿੰਨੇ ਹੀ ਗੰਡੋਏ ਆ ਜਾਂਦੇ ਹਨ। ਮੇਰੇ ਖੇਤ ਦੀ ਮਿੱਟੀ ਵਿੱਚ ਅੱਜ ਤੋਂ ਚਾਲੀ ਸਾਲ ਪਹਿਲਾਂ ਵਾਲੀ ਸੁਗੰਧ ਵਾਪਸ ਆ ਗਈ ਹੈ।
ਅੱਜ ਮੇਰੇ ਖੇਤ ਵਿੱਚ ਤਿੱਤਰ, ਬਗਲੇ, ਸਹੇ ਅਤੇ ਕਈ ਤਰ੍ਹਾਂ ਦੀਆਂ ਅਜਿਹੀਆਂ ਚਿੜ੍ਹੀਆਂ ਜਿਹਨਾਂ ਨੂੰ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਰੌਣਕਾਂ ਲਈ ਰੱਖਦੇ ਹਨ। ਮੇਰੇ ਖੇਤ ਦੀ ਕਾਇਆ ਕਲਪ ਹੋਈ ਦੇਖ ਪਿੰਡ ਵਾਲੇ ਲੋਕਾਂ ਕੋਲੇ ਮੇਰੀ ਤਾਰੀਫ਼ ਕਰਦੇ ਹਨ। ਮੇਰੇ ਬਾਰੇ ਬੜੇ ਮਾਣ ਨਾਲ ਹੋਰਾਂ ਨੂੰ ਦੱਸਦੇ ਹਨ। ਸਭ ਤੋਂ ਵੱਡੀ ਗੱਲ ਮੇਰਾ ਪਰਿਵਾਰ ਪੂਰੀ ਤਰ੍ਹਾਂ ਕੁਦਰਤੀ ਖੇਤੀ ਵਿੱਚ ਰਚ-ਵਸ ਗਿਆ ਹੈ ਤੇ ਹਰ ਵੇਲੇ ਇਹ ਕੋਸ਼ਿਸ ਰਹਿੰਦੀ ਹੈ ਕਿ ਖਾਣ ਲਈ ਆਪਣੇ ਹੀ ਖੇਤੀ ਦੀ ਉਪਜ ਵਰਤੀ ਜਾਵੇ। ਅੱਜ ਮੇਰੀ ਕਣਕ ਦੇ ਗ੍ਰਾਹਕ ਮੋਹਾਲੀ, ਪਟਿਆਲੇ ਅਤੇ ਬਠਿੰਡਾ ਤੱਕ ਹਨ।
ਅੰਤ ਵਿੱਚ ਮੈਂ ਏਨਾਂ ਹੀ ਕਹਾਂਗਾ ਕਿ ਕੁਦਰਤੀ ਖੇਤੀ ਸਿਰਫ ਖੇਤੀ ਨਹੀਂ ਸਗੋਂ ਇਹ ਤਾਂ ਜੀਵਨ ਜਾਚ ਹੈ। ਇਹ ਸਰੀਰ ਨੂੰ ਅਰੋਗਤਾ ਮਨ ਨੂੰ ਖੇੜਾ ਅਤੇ ਕਿਸਾਨ ਨੂੰ ਬਜ਼ਾਰ ਦੀ ਜਕੜਨ ਤੋਂ ਮੁਕਤੀ ਬਖ਼ਸ਼ਦੀ ਹੈ। ਇਸਦਾ ਕੋਈ ਸਾਨੀ ਨਹੀ। ਇਹ ਮੇਰੀ ਰੂਹ ਤੱਕ ਉੱਤਰ ਗਈ ਹੈ।
-ਗੁਰਪ੍ਰੀਤ ਸਿੰਘ ਰੱਤੂ
ਦਰਸ਼ਨ ਸਿੰਘ ਬਲਾੜ੍ਹੀਆ ਦਬੜ੍ਹੀਖਾਨਾ
ਦਰਸ਼ਨ ਸਿੰੰਘ ਬਲਾੜ੍ਹੀਆ ਨੇ ਕੋਈ ਤਿੰਨ ਕੁ ਵਰ੍ਹੇ ਪਹਿਲਾਂ ਆਪਣੇ ਗਵਾਂਢੀ ਕਿਸਾਨ ਲਾਭ ਸਿੰਘ ਦੀ ਦੇਖਾ-ਦੇਖੀ ਬਿਨਾ ਯੂਰੀਆ ਵਰਤੇ ਕਣਕ ਉਗਾਉਣ ਦਾ ਹੀਲਾ ਕੀਤਾ। ਉਹ ਦਸਦੇ ਹਨ ਕਿ ਆਪਣੇ ਆਲੇ-ਦੁਆਲੇ ਲਗਾਤਾਰ ਵਧ ਰਹੇ ਬਿਮਾਰੀਆਂ ਦੇ ਪ੍ਰਕੋਪ ਨੂੰ ਦੇਖਦਿਆਂ ਮੈਨੂੰ ਇਸ ਪਾਸੇ ਮੁੜਨ ਦੀ ਵੱਡੀ ਲੋੜ ਮਹਿਸੂਸ ਹੋਈ ਤੇ ਮੈਂ ਸ਼ੁਰੂਆਤ ਕਰ ਦਿੱਤੀ। ਪਰ ਜਲਦੀ ਹੀ ਮੇਰੇ ਧਿਆਨ 'ਚ ਇਹ ਗੱਲ ਆਈ ਕਿ ਨਿਰੋਗੀ ਤੇ ਸਿਹਤਮੰਦ ਜੀਵਨ ਲਈ ਇਕੱਲੀ ਯੂਰੀਆ ਤੋਂ ਕੰਨੀ ਕੱਟਣੀ ਹੀ ਕਾਫ਼ੀ ਨਹੀਂ ਹੋਵੇਗੀ ਸਗੋਂ ਉਸ ਖੇਤ ਵਿਚਲੀ ਹਰ ਫਸਲ ਨੂੰ ਹਰ ਪ੍ਰਕਾਰ ਦੀ ਰਸਾਇਣਕ ਖਾਦ ਅਤੇ ਕੀੜੇਮਾਰ ਜ਼ਹਿਰਾਂ ਤੋਂ ਦੂਰ ਰੱਖਣਾ ਹੋਵੇਗਾ। ਮੈਂ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਕੋਈ ਰਾਹ ਹੀ ਲੱਭ ਰਿਹਾ ਸਾਂ ਕਿ ਆਪਣੇ ਇੱਕ ਮਿੱਤਰ ਰਾਹੀਂ ਮੇਰਾ ਸੰਪਰਕ ਖੇਤੀ ਵਿਰਾਸਤ ਮਿਸ਼ਨ, ਜੈਤੋ ਨਾਲ ਹੋ ਗਿਆ। ਇਹ ਗੱਲ ਅਪ੍ਰੈਲ 2007 ਦੀ ਹੈ। ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁੰਨਾ ਦੀ ਸੁਯੋਗ ਅਗਵਾਈ ਵਿੱਚ ਮੈਂ ਕੁਦਰਤੀ ਖੇਤੀ ਦੇ ਸਿਧਾਂਤ, ਫਲਸਫ਼ੇ ਤੇ ਤੌਰ-ਤਰੀਕਿਆਂ ਤੋਂ ਜਾਣੂ ਹੋਣ ਉਪਰੰਤ ਆਪਣੀ ਕੁੱਲ੍ਹ ਜ਼ਮੀਨ ਵਿੱਚੋਂ ਇੱਕ ਏਕੜ ਕੁਦਰਤੀ ਖੇਤੀ ਦੇ ਲੇਖੇ ਲਗਾ ਦਿੱਤਾ। ਜਿਸ ਵਿੱਚ ਪਹਿਲੀ ਫਸਲ ਦੇ ਤੌਰ 'ਤੇ ਮੈਂ ਦੇਸੀ ਨਰਮਾਂ ਉਗਾਇਆ। ਬੇਸ਼ੱਕ ਇਸ ਮਾਮਲੇ 'ਚ ਮੈਨੂੰ ਆਪਣੇ ਘਰਦਿਆਂ ਖਾਸ ਕਰਕੇ ਆਪਣੇ ਪੁੱਤਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪਰ ਇਹ ਵਿਰੋਧ ਕੁਦਰਤੀ ਖੇਤੀ ਦੀ ਕਾਮਯਾਬੀ ਅੱਗੇ ਟਿਕ ਨਹੀਂ ਸਕਿਆ। ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਬਿਨਾਂ ਕੋਈ ਰਸਾਇਣਕ ਖਾਦ ਅਤੇ ਕੀੜੇਮਾਰ ਜ਼ਹਿਰ ਵਰਤਿਆਂ ਨਿਰੋਲ ਦੇਸੀ ਢੰਗ ਵਰਤ ਕੇ ਉਗਾਏ ਗਏ ਦੇਸੀ ਨਰਮੇਂ ਦੀ ਸਫਲਤਾ ਸਦਕੇ ਜਿੱਥੇ ਮੇਰਾ ਉਤਸ਼ਾਹ ਵਧਿਆ ਉੱਥੇ ਹੀ ਮੇਰੇ ਮੁੰਡੇ ਦਾ ਵੀ ਕੁਦਰਤੀ ਖੇਤੀ 'ਚ ਕੁਝ ਯਕੀਨ ਬੱਝਿਆ। ਪੂਰੀ ਦੇਖਭਾਲ ਨਾ ਕਰ ਸਕਣ ਦੇ ਬਾਵਜ਼ੂਦ ਵੀ ਮੇਰੇ ਦੇਸੀ ਨਰਮੇਂ ਦਾ ਝਾੜ ਇੱਕ ਏਕੜ ਮਂਗਰ ਪੂਰੇ ਛੇ ਕਵਿੰਟਲ ਰਿਹਾ ਅਤੇ ਲਾਗਤ ਬੀਟੀ ਨਰਮੇਂ ਦੇ ਮੁਕਬਾਲਤਨ ਨਾਂਹ ਦੇ ਬਰਾਬਰ ਹੀ ਆਈ। ਉਹ ਅੱਗੇ ਦਸਦੇ ਹਨ- ਜੀਵ ਅੰਮ੍ਰਿਤ ਆਪਣੇ-ਆਪ ਵਿੱਚ ਇੱਕ ਚਮਤਕਾਰ ਹੈ। ਇਹ ਫਸਲ ਦੇ ਵਾਧੇ ਅਤੇ ਜ਼ਰੂਰੀ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਕੇ ਜਿੱਥੇ ਵਧੀਆ ਝਾੜ ਯਕੀਨੀ ਬਣਾਉਂਦਾ ਹੈ ਉੱਥੇ ਹੀ ਖੇਤ ਦੀ ਮਿੱਟੀ ਨੂੰ ਵੀ ਮੁੜ ਤੋਂ ਜਿਉਂਦੀ ਅਤੇ ਸਿਹਤਮੰਦ ਬਣਾਉਂਦਾ ਹੈ।
ਐਹ ਦੇਖੋ ਮੇਰੀ ਕਣਕ! ਜੀਵ ਅੰਮ੍ਰਿਤ ਦੇ ਚਮਤਕਾਰ ਦੀ ਜਿਉਂਦੀ ਜਾਗਦੀ ਮਿਸਾਲ। ਇਸਦੀ ਲੰਬਾਈ ਤੇ ਇਸਦੇ ਸਿੱਟਿਆਂ ਵਿੱਚ ਭਰੇ ਦਾਣੇ ਦੇਖੋ! ਹੋਰ ਇੱਕ ਮਹੀਨੇ ਤੱਕ ਕਣਕ ਦੇ ਨਾਲ-ਨਾਲ ਜ਼ਹਿਰ ਮੁਕਤ ਸਰੋਂ ਅਤੇ ਛੋਲੇ ਵੀ ਮੇਰੀ ਤੇ ਮੇਰੇ ਪਰਿਵਾਰ ਦੀ ਅਮੁੱਲ ਸੰਪੱਤੀ ਬਣ ਜਾਣਗੇ। ਇਸ ਤੋਂ ਜਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਕੀ ਹੋ ਸਕਦੀ ਹੈ ਕਿ ਮੈਂ ਆਪਣੇ ਚਾਰ ਸਾਲ ਦੇ ਪੋਤਰੇ ਦੇ ਮੂੰਹ ਵਿੱਚ ਅੰਨ ਦੇ ਰੂਪ ਵਿੱਚ ਅੰਮ੍ਰਿਤ ਪਾਵਾਂਗਾ, ਨਾ ਕਿ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਜਾਨਲੇਵਾ ਜ਼ਹਿਰ ਨਾਲ ਲਿੱਬੜੀ ਹੋਈ ਰੋਟੀ ਦੀ ਬੁਰਕੀ। ਇੱਕ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਹਨ ਜਿਹੜੇ ਪਹਿਲਾਂ ਮੈਨੂੰ ਝੇਡਾਂ ਕਰਦੇ ਸਨ ਹੁਣ ਉਹੀ ਲੋਕ ਅਗਲੀ ਵਾਰ ਤੋਂ ਕੁਦਰਤੀ ਖੇਤੀ ਸ਼ੁਰੂ ਕਰਨ ਦੀ ਗੱਲ ਕਰਨ ਲੱਗ ਪਏ ਹਨ। ਕੁਦਰਤੀ ਖੇਤੀ ਵਾਲੀ ਕਣਕ ਦੇ ਖੇਤ ਵੱਲ ਇਸ਼ਾਰਾ ਕਰਦਿਆਂ ਦਰਸ਼ਨ ਜੀ ਦੇ ਮੂੰਹੋ ਨਿਕਲਦਾ ਹੈ-ਜੇ ਇੰਨਾ ਭਿਆਨਕ ਕੋਹਰਾ ਨਾ ਪੈਂਦਾ ਤਾਂ ਮੇਰੇ ਏਸੇ ਖੇਤ ਵਿੱਚੋਂ ਮੈਨੂੰ ਘੱੱਟੋ-ਘੱਟ 5 ਕਵਿੰਟਲ ਮਟਰ, 1 ਕਵਿੰਟਲ ਆਲੂ ਅਤੇ 50 ਕਿੱਲੋ ਦੇ ਲਗਭਗ ਮਸਰ ਦੀ ਫਸਲ ਬੋਨਸ ਦੇ ਤੌਰ ਤੇ ਮਿਲ ਜਾਣੀ ਸੀ। ਹੋਰ ਵੀ ਲਹਿਰਾਂ-ਬਹਿਰਾਂ ਹੋ ਜਾਣੀਆਂ ਸਨ। ਖੇਤ ਵਿੱਚ ਜਾਂਦਿਆਂ ਹੀ ਰੂਹ ਖਿੜ ਜਾਂਦੀ ਹੈ। ਮਨ ਖੁਸ਼ ਹੋ ਜਾਂਦਾ ਹੈ। ਕੁਦਰਤੀ ਖੇਤੀ ਨਾਲ ਸੰਬੰਧਤ ਸਾਰੇ ਤੌਖਲੇ ਮਿਟ ਗਏ ਹਨ। ਐਹ! ਮੇਰਾ ਮੁੰਡਾ , ਜਿਹੜਾ ਸ਼ੁਰੂ-ਸ਼ੁਰੂ ਵਿੱਚ ਮੇਰੇ ਨਾਲ ਕੁਦਰਤੀ ਖੇਤੀ ਕਰਨ ਲਈ ਸਹਿਮਤ ਨਹੀਂ ਸੀ, ਮੇਰਾ ਵਿਰੋਧ ਕਰਦਾ ਸੀ ਅੱਜ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਹੀ ਨਹੀਂ ਬਲਕਿ ਆਪ ਮੂਹਰੇ ਲੱਗ ਕ ਸਾਰੇ ਕੰਮ ਕਰਦਾ ਹੈ। ਫਿਰ ਚਾਹੇ ਉਹ ਜੀਵ ਅੰਮ੍ਰਿਤ ਬਣਾਉਣ ਲਈ ਲੋੜੀਂਦਾ ਸਮਾਨ ਜੁਟਾਉਣਾ ਹੋਵੇ, ਫਸਲ ਦੀ ਗੁਡਾਈ ਕਰਨੀ ਹੋਵੇ ਤੇ ਜਾਂ ਫਿਰ ਨਿੰਮ੍ਹ ਅਸਤਰ ਜਾਂ ਬ੍ਰਹਮ ਅਸਤਰ ਬਣਾਉਣਾ ਹੋਵੇ। ਇਹ ਹੀ ਮੇਰਾ ਹਾਸਿਲ ਹੈ। ਹੁਣ ਆਪਣੇ ਵੱਲੋਂ ਮੈਂ ਬਿਲਕੁਲ ਹੀ ਬੇਫ਼ਿਕਰ ਹਾਂ ਕਿ ਮੇਰੇ ਬਾਅਦ ਵੀ ਮੇਰਾ ਪਰਿਵਾਰ, ਮੇਰੇ ਪੁੱਤ-ਪੋਤਰੇ ਨਾਨਕ ਖੇਤੀ ਤੋਂ ਉਪਜਿਆ, ਸ਼ੁੱਧ ਅਤੇ ਸਜੀਵ ਅੰਨ ਖਾਣਗੇ। ਉਹਨਾਂ ਅੱਗੇ ਦੱਸਿਆ ਕਿ ਮੇਰੇ ਖੇਤ ਵਿੱਚ ਲਹਿਰਾਂਉਂਦੀ ਨਾਨਕ ਖੇਤੀ ਵਾਲੀ ਕਣਕ ਦੇਖ ਕੇ, ਕੁਦਰਤੀ ਖੇਤੀ ਪ੍ਰਤੀ ਲੋਕਾਂ ਦਾ ਨਜ਼ਰੀਆ ਵੀ ਬਦਲਣਾ ਸ਼ੁਰੂ ਹੋ ਗਿਆ ਹੈ। ਮੇਰੇ ਭਤੀਜਿਆਂ ਨੇ ਵੀ ਅਗਾਂਹ ਤੋਂ ਘਰੇਲੂ ਖਪਤ ਵਾਸਤੇ ਆਪਣੀ ਕੁੱਝ ਏਕੜ ਜ਼ਮੀਨ ਤੇ ਕੁਦਰਤੀ ਖੇਤੀ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੇ।
ਦਰਸ਼ਨ ਜੀ ਅਨੁਸਾਰ, ਕੁਦਰਤੀ ਖੇਤੀ ਸਦਕੇ ਜੇਕਰ ਮਹਾਂਰਾਸਟਰ ਦੇ ਵਿਦ੍ਰਭ ਵਿੱਚ ਲੋਕਾਂ ਨੂੰ ਕਰਜ਼ੇ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਕਿਸਾਨ ਆਤਮਹੱਤਿਆਵਾਂ ਨੂੰ ਠੱਲ ਪੈ ਸਕਦੀ ਹੈ ਤਾਂ ਇਹ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀਂ ਦਾ ਬੇੜਾ ਬੰਨੇਂ ਲਗਾਉਣ ਦੀ ਵੀ ਤਾਕਤ ਰੱਖਦੀ ਹੈ। ਇੰਨਾਂ ਹੀ ਨਹੀਂ ਮਹਾਂਰਾਸ਼ਟਰ ਵਿੱਚ ਕੁਦਰਤੀ ਖੇਤੀ ਦਾ ਝਾੜ ਪੰਜ ਸਾਲਾਂ ਬਾਅਦ ਰਸਾਇਣਕ ਖੇਤੀ ਦੇ ਮੁਕਾਬਲੇ ਕਿਤੇ ਜਿਆਦਾ ਵਧ ਗਿਆ ਹੈ। ਉਹ ਦਸਦੇ ਹਨ ਕਿ ਇਹ ਸਾਰੇ ਤੱਥ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਕੁਦਰਤੀ ਖੇਤੀ ਟੂਰ ਤੇ ਭੇਜੇ ਗਏ ਪੰਜਾਬ ਦੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਨਾਲ ਵਿਦ੍ਰਭ ਦੇ ਕਿਸਾਨਾਂ ਨਾਲ ਰੂਬਰੂ ਹੋਣ ਸਮੇਂ ਸਾਡੇ ਸਾਹਮਣੇ ਆਏ ਸਨ। ਉਹਨਾਂ ਦੀ ਨਜ਼ਰੇ ਪੰਜਾਬ ਵਿੱਚ ਨਾਨਕ ਖੇਤੀ ਦਾ ਭਵਿੱਖ ਰੌਸ਼ਨ ਹੈ। ਬਸ ਲੋੜ ਹੈ ਤਾਂ ਥੋੜੀ ਲਗਨ, ਥੋੜੇ ਫ਼ਿਕਰ ਅਤੇ ਥੋੜੀ ਜਿੰਨੀ ਮਿਹਨਤ ਦੀ। ਬਾਕੀ ਨਾਨਕ ਖੇਤੀ ਮੇਰਾ ਸੰਕਲਪ ਹੈ ਤੇ ਮੈਂ ਹਰ ਹਾਲ ਵਿੱਚ ਇਸ 'ਤੇ ਅਡੋਲ ਰਹਾਂਗਾ।
Conver

No comments:
Post a Comment